Baisakhi Essay written in Punjabi 2019

Baisakhi Essay written in Punjabi 2019


Baisakhi Essay written in Punjabi 2019
Baisakhi Essay written in Punjabi 2019


ਵਿਸਾਖੀ ( Baisakhi ) ਦੀ ਸਿੱਖ (Sikh)ਧਰਮ ਵਿਚ ਬਹੁਤ ਹੀ ਮਹੱਤਤਾ ਹੈ। ਵੈਸਾਖੀ ਤੇ ਸਿੱਖਾਂ ਦਾ ਆਪਸ ਵਿਚ ਬਹੁਤ ਗਹਿਰਾ ਸੰਬੰਧ ਹੈ ,ਇਤਿਹਾਸਿਕ ਤੌਰ ਤੇ ਵੀ ਅਤੇ ਧਾਰਮਿਕ ਤੌਰ ਤੇ ਵੀ। ਇਉਂ ਸਮਝ ਲਵੋ ਸਿੱਖ ਦੀ ਅਸਲ ਪਹਿਚਾਣ ਵੈਸਾਖੀ ਤੋਂ ਹੀ ਬਣੀ  ਹੈ। ਵੈਸਾਖੀ ਸਿੱਖਾਂ ਲਈ ਕਿਸੇ ਵੀ ਤਿਓਹਾਰ ਤੋਂ ਘੱਟ ਨਹੀਂ। ਸਿੱਖ ਇਸਨੂੰ ਤਿਉਹਾਰ ਵਜੋਂ 13 ਜਾਂ 14 ਅਪ੍ਰੈਲ ਨੂੰ ਮਨਾਉਂਦੇ  ਹਨ। ਵੈਸਾਖੀ ਤੋਂ ਸਿੱਖਾਂ ਦੇ ਨਵੇਂ ਸਾਲ ਦੀ ਸ਼ੁਰੁਆਤ ਹੋ ਜਾਂਦੀ ਹੈ। 

  ਵੈਸਾਖੀ ਦਾ ਇਤਿਹਾਸਿਕ ਪਿਛੋਕੜ

 (Historical Backround  of  Baisakhi )Baisakhi Essay written in Punjabi 2019ਵੈਸਾਖੀ ਦਾ ਇਤਿਹਾਸਿਕ ਪਿਛੋਕੜ ਹੈ। 13 ਅਪ੍ਰੈਲ ,ਸੰਨ 1699 ਨੂੰ ਸਿੱਖਾਂ ਦੇ ਦਸਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ ਅਤੇ ਸਿੱਖਾਂ ਨੂੰ  ਅੰਮ੍ਰਿਤ ਸ਼ਕਾ ਕੇ ਸ਼ੇਰ ਸਿੰਘ (Singh ) ਬਣਾਇਆ  ਸੀ। ਇਸੇ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਇਸੇ ਦਿਨ ਹੀ ਵੈਸਾਖ ਮਹੀਨੇ ਕਣਕਾਂ ਦੀ ਵਾਢੀ ਵੀ ਕੀਤੀ ਜਾਂਦੀ ਹੈ। ਅੰਨਦਾਤਾ( Farmar ), ਜੋ ਸਾਲ ਭਰ ਆਪਣੀ ਫ਼ਸਲ ਨੂੰ ਔਲਾਦ ਵਾਂਗ ਪਾਲ ,ਉਸਦੀ ਸੰਭਾਲ ਕਰਦਾ ਹੈ ਇਸੇ ਦਿਨ ਉਸਨੂੰ  ਉਸਦੀ ਮੇਹਨਤ ਦਾ ਫਲ ਮਿਲਦਾ ਹੈ। ਇਸੇ ਦਿਨ ਜੱਲਿਆਂ  ਵਾਲੇ ਬਾਗ਼ (Jallianwala Bagh  Massacre )ਵਿਚ  ਬ੍ਰਿਟਿਸ਼ ਜਨਰਲ ਡਾਇਰ (Colonial British  Officials ) ਦ੍ਵਾਰਾ ਖੂਨੀ ਸਾਕਾ ਹੋਇਆ ਸੀ। ਜਿਸਦੇ ਨਿਸ਼ਾਨ ਹਾਲੇ ਵੀ ਜੱਲਿਆਂ ਵਾਲੇ ਬਾਗ਼ ਦੇਖੇ ਜਾ ਸਕਦੇ ਹਨ। 


How is Baisakhi celebrated

ਵੈਸਾਖੀ ਦਾ ਤਿਓਹਾਰ ਕਿਵੇਂ ਮਨਾਇਆ ਜਾਂਦਾ ਹੈ 


ਵੈਸਾਖੀ ਵਾਲੇ ਦਿਨ ਗੁਰਦੁਆਰੇ ਬੜੀ ਸ਼ਰਧਾ ਭਾਵਨਾ ਨਾਲ ਸਜਾਏ ਜਾਂਦੇ ਹਨ। ਵੈਸਾਖੀ ਦੇ ਕਾਰਨ ਹਰ ਥਾਂ ਮੇਲੇ ਜਿਹੀ ਚਹਿਲ ਪਹਿਲ ਤੇ ਰੌਣਕ ਲੱਗ ਜਾਂਦੀ ਹੈ। ਨਗਰ ਕੀਰਤਨ ਬੜੀ ਖੁਸ਼ੀ ਤੇ ਉਲਾਸ ਨਾਲ ਨਿਕਾਲੇ ਜਾਂਦੇ ਹਨ।  ਸਿੱਖ ਸੰਗਤਾਂ ਵਲੋਂ ਨਗਰ ਕੀਰਤਨ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਸੰਗਤ ਲਈ ਥਾਂ ਥਾਂ ਤੇ ਲੰਗਰ ਲਗਾਏ ਜਾਂਦੇ ਹਨ। ਸਿੱਖ ਧਰਮ ਵਿਚ ਲੰਗਰ ਦੀ ਰਵਾਇਤ ਪਹਿਲੀ ਪਾਤਸ਼ਾਹੀ ਤੋਂ ਹੀ ਚਲੀ ਆ ਰਹੀ ਹੈ ਤੇ ਹੁਣ ਤਕ ਇਹ ਪ੍ਰਥਾ ਸਫ਼ਲਤਾਪੂਰਵਕ ਤੇ ਸ਼ਰਧਾ ਨਾਲ ਹਰ ਦੇਸ਼ ਸਿਖਾਂ ਵਲੋਂ ਲਾਗਾਯੀ ਜਾਂਦੀ ਹੈ। 


ਸਿੱਖ ਸੰਗਤਾਂ ਇਸ ਦਿਨ ਗੁਰੁਦ੍ਵਾਰੇ ਜਾਕੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰ ਆਪਣੇ ਦਿਨ ਦੀ ਸ਼ੁਰੂਆਤ ਕਰਦਿਆਂ ਹਨ।  ਸੇਵਾ ਭਾਵ ਨਾਲ ਲੰਗਰ ਵਰਤਾਏ ਜਾਂਦੇ ਹਨ। ਸ਼੍ਰੀ ਦਰਬਾਰ ਸਾਹਿਬ( The Golden Temple) ਤਾਂ  ਦੇਸ਼ ਵਿਦੇਸ਼ ਤੋਂ ਸੈਲਾਨੀ ਟੂਰਿਸਟ (Tourists ) ਆਂਦੇ ਹਨ ਅਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਥਾਂ ਥਾਂ ਤੇ translators ਹੁੰਦੇ ਹਨ ਜੋ ਆਪਣੇ ਇਤਿਹਾਸ ਤੇ ਇਸਦੇ ਮਹੱਤਵ ਵਾਰੇ ਓਹਨਾ ਨੂੰ ਜਾਗ੍ਰਿਤ ਕਰਦੇ ਹਨ। 


List /Types of Religious Sikh Festivals 


  • Maghi(ਮਾਘੀ )
  • Diwali(ਦੀਵਾਲੀ )
  • Vaisakhi (ਵੈਸਾਖੀ )

ਸ਼੍ਰੀ ਗੁਰੂ ਅਮਰਦਾਸ ਜੀ ਦ੍ਵਾਰਾ ਸਿੱਖਾਂ ਦੇ ਇਹ ਤਿੰਨ ਖਾਸ ਪਰਵ ਬਣਾਏ ਗਏ ਹਨ ਜੋ ਹਿੰਦੂ ਅਤੇ ਸਿੱਖ ਦੋਵੋਂ ਰਲ ਮਿਲ ਕੇ ਮਨਾਉਂਦੇ ਨੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦੇ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੱਖ ਜੀ ਨੇ ਗੁਰ ਗੱਦੀ ਨੂੰ ਸੰਭਾਲਿਆ ਅਤੇ ਖਾਲਸੇ ਦਾ ਨੀਂਹ ਪੱਥਰ ਰੱਖਿਆ। ਵੈਸਾਖੀ ਵਾਲੇ ਦਿਨ ਹੀ ਦਸਮ ਪਾਤਸ਼ਾਹ ਨੇ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਸੀ ਤੇ ਇਸੇ ਕਰਕੇ ਇਸ ਦਿਨ ਨੂੰ ਖਾਲਸੇ ਦੀ ਸਿਰਜਣਾ ਦਿਵਸ ਦੇ ਰੂਪ ਚ ਹਰ ਸਿੱਖ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।  ਇਸ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡਾ ਇਕੱਠ ਹੁੰਦਾ ਹੈ। ਦੂਰ ਦੂਰ ਤੋਂ ਸੰਗਤ ਤੇ ਰਾਗੀ ਸਿੱਖ ਜਥੇ ਪੋਹੰਚਦੇ ਹਨ ਤੇ ਗੁਰਬਾਣੀ ਤੇ ਕਥਾ ਦਾ ਸਮਾਗਮ 24*7 ਚਲਦਾ ਰਹਿੰਦਾ ਹੈ। 


ਵੈਸਾਖੀ ਦੇ ਦਿਨ ਰੱਬੀ ਫ਼ਸਲ ਪੱਕ ਜਾਂਦੀ ਹੈ ਤੇ ਉਸਦੀ ਵਾਢੀ ਕੀਤੀ ਜਾਂਦੀ ਹੈ। ਇਸੇ ਦਿਨ ਨੂੰ ਕਿਸਾਨ ਨਵੇਂ ਸਾਲ ਦੇ ਰੂਪ ਚ ਮਨਾਉਂਦੇ ਨੇ। ਇਸ ਦਾ ਸ਼ੁਕਰਾਨਾ (Thanksgiving )ਕਰ (ਪ੍ਰਮਾਤਮਾ ਦਾ ) ਕਿਸਾਨ ਖੁਸ਼ੀ ਵਿਚ ਭੰਗੜੇ ਪਾਉਂਦਾ ਹੈ ,ਨੱਚਦਾ ਹੈ, ਥਾਂ ਥਾਂ ਮੇਲੇ ਲੱਗਦੇ ਨੇ ਤੇ ਹਰ ਪਾਸੇ ਖੁਸ਼ੀ ਦੀ ਲਹਿਰ ਛਾ ਜਾਂਦੀ ਹੈ। ਇਸਨੂੰ ਆਵਤ ਪੌਣੀ (Aawat t Pauni )ਵੀ ਕਿਹਾ ਜਾਂਦਾ ਹੈ ਜਿਥੇ ਪੰਜਾਬੀ ਕਮਿਊਨਟੀ ਤੇ ਹੋਰ ਕਿਸਾਨ ਫ਼ਸਲ ਦੀ ਵਾਢੀ ਕਰਨ ਡ੍ਰਮ ਵਜਾਂਦੇ ਨੱਚਦੇ ਗਾਂਦੇ ਹਨ। Baisakhi Essay written in Punjabi 2019Baisakhi Essay written in Punjabi 2019